
ਅਜੋਕੀ ਹਸਤੀ
ਗੁਰਦੇਵ ਸਿੰਘ ਖੁਸ਼
ਗੁਰਦੇਵ ਸਿੰਘ ਖੁਸ਼گُردیو خش
ਜਲੰਧਰ ਨੇੜਲੇ ਪਿੰਡ ਦਾ ਝੋਨੇ ਦੀਆਂ ਕਿਸਮਾਂ ਦਾ ਖੋਜੀ, ਜਿਸਦੀਆਂ ਕਿਸਮਾਂ ਨੇ, ਸਾਰੇ ਏਸ਼ੀਆ ਵਿੱਚ ਬੀਜੀਆਂ, ਕਰੋੜਾਂ ਲੋਕਾਂ ਦਾ ਢਿੱਡ ਭਰਨ ਵਿੱਚ ਮਦਦ ਕੀਤੀ।
ਗੁਰਦੇਵ ਖੁਸ਼ ਜਲੰਧਰ ਜ਼ਿਲ੍ਹੇ ਦੇ ਰੁੜਕਾ ਕਲਾਂ ਵਿੱਚ ਵੱਡਾ ਹੋਇਆ, ਲੁਧਿਆਣੇ ਦੇ ਖੇਤੀਬਾੜੀ ਕਾਲਜ ਅਤੇ ਕੈਲੀਫ਼ੋਰਨੀਆ ਵਿੱਚ ਪੜ੍ਹਿਆ, ਅਤੇ 1967 ਵਿੱਚ ਫ਼ਿਲੀਪੀਨਜ਼ ਵਿੱਚ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾ ਵਿੱਚ ਸ਼ਾਮਲ ਹੋਇਆ।
ਉੱਥੇ ਉਸਨੇ ਝੋਨੇ ਦੀਆਂ ਤਿੰਨ ਸੌ ਤੋਂ ਵੱਧ ਨਵੀਆਂ ਕਿਸਮਾਂ ਤਿਆਰ ਕੀਤੀਆਂ। ਇੱਕ, ਆਈ.ਆਰ. 36, 1980ਵਿਆਂ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਬੀਜੀ ਜਾਣ ਵਾਲੀ ਫ਼ਸਲ ਦੀ ਕਿਸਮ ਸੀ। 1996 ਵਿੱਚ ਉਸਨੇ ਵਿਸ਼ਵ ਖ਼ੁਰਾਕ ਇਨਾਮ ਸਾਂਝਾ ਕੀਤਾ।