
ਉਨ੍ਹਾਂ ਦੇ ਸ਼ਬਦ
ਮਸ਼ਹੂਰ ਤੁਕਾਂਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ, ਹਮ ਬੁਲਬੁਲੇਂ ਹੈਂ ਇਸ ਕੀ, ਯਿਹ ਗੁਲਸਿਤਾਂ ਹਮਾਰਾ।
ਤਰਾਨਾ-ਏ-ਹਿੰਦ, ਉਰਦੂ ਵਿੱਚ (1904)
ਮੁਹੰਮਦ ਇਕਬਾਲ 1877 ਵਿੱਚ ਸਿਆਲਕੋਟ ਵਿੱਚ ਜੰਮੇ, ਲਾਹੌਰ, ਕੈਂਬਰਿਜ ਅਤੇ ਮਿਊਨਿਖ਼ ਵਿੱਚ ਪੜ੍ਹੇ, ਅਤੇ ਵੀਹਵੀਂ ਸਦੀ ਦੇ ਉਰਦੂ ਅਤੇ ਫ਼ਾਰਸੀ ਦੇ ਸਭ ਤੋਂ ਮਹਾਨ ਕਵੀ ਅਤੇ ਇਸਲਾਮੀ ਪੁਨਰ-ਜਾਗਰਣ ਦੇ ਫ਼ਿਲਾਸਫ਼ਰ ਬਣੇ।
ਉਹਨਾਂ ਦੀਆਂ ਮੁਢਲੀਆਂ ਕਵਿਤਾਵਾਂ ਵਿੱਚ 'ਸਾਰੇ ਜਹਾਂ ਸੇ ਅੱਛਾ', ਹਿੰਦੁਸਤਾਨ ਦਾ ਗੀਤ, ਅਤੇ ਗੁਰੂ ਨਾਨਕ ਦੇਵ ਜੀ ਬਾਰੇ ਇੱਕ ਪ੍ਰਸਿੱਧ ਕਵਿਤਾ ਹੈ, ਜੋ ਕਹਿੰਦੀ ਹੈ ਕਿ ਹਿੰਦ ਦੀ ਧਰਤੀ ਨੂੰ ਪੰਜਾਬ ਦੇ ਇੱਕ ਮਰਦ-ਏ-ਕਾਮਿਲ ਨੇ ਸੁਪਨੇ ਵਿੱਚੋਂ ਜਗਾਇਆ। ਬਾਅਦ ਵਿੱਚ ਉਹ ਮੁਸਲਮਾਨ ਮਿੱਲਤ ਦੇ ਆਦਰਸ਼ ਵੱਲ ਮੁੜੇ, ਅਤੇ 1930 ਵਿੱਚ ਇਲਾਹਾਬਾਦ ਵਿੱਚ ਉੱਤਰ-ਪੱਛਮੀ ਹਿੰਦ ਵਿੱਚ ਮੁਸਲਮਾਨ ਰਿਆਸਤ ਦੀ ਤਜਵੀਜ਼ ਰੱਖੀ।
ਉਹ 1938 ਵਿੱਚ ਲਾਹੌਰ ਵਿੱਚ ਪੂਰੇ ਹੋਏ ਅਤੇ ਬਾਦਸ਼ਾਹੀ ਮਸਜਿਦ ਦੇ ਨਾਲ ਦਫ਼ਨ ਹਨ; ਪਾਕਿਸਤਾਨ ਉਹਨਾਂ ਨੂੰ ਆਪਣੇ ਕੌਮੀ ਸ਼ਾਇਰ ਵਜੋਂ ਸਤਿਕਾਰਦਾ ਹੈ।